ਟਰੇਨਿੰਗ ਲਈ ਸਿਖਿਆਰਥੀਆਂ ਨੂੰ ਸੂਚਨਾ ਹਿੱਤ ਦੱਸਿਆ ਜਾਂਦਾ ਹੈ ਕਿ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ 7-10 ਦਿਨਾਂ ਵਿੱਚ ਟਰੇਨਿੰਗ ਦੀ ਤਾਰੀਖ ਦੇ ਦਿਤੀ ਜਾਂਦੀ ਹੈ।
ਕ੍ਰਿਪਾ ਕਰਕੇ ਦਿੱਤੀ ਗਈ ਤਾਰੀਖ ਅਨੁਸਾਰ ਆਪਣੀ ਟਰੇਨਿੰਗ ਕੀਤੀ ਜਾਵੇ ਅਤੇ ਦੁਬਾਰਾ ਤਾਰੀਖ ਲੈਣ ਤੋਂ ਬਚਿਆ ਜਾਵੇ। ਧੰਨਵਾਦ


ਕੋਰੋਨਾ ਦੌਰਾਨ ਮਾਹੂਆਣਾ ਡਰਾਈਵਿੰਗ ਸਕੂਲ ਵਿੱਚ ਆਨਲਾਈਨ ਦੀਆਂ ਕਲਾਸਾਂ ਲਗਦੀਆਂ ਰਹੀਆਂ ਹਨ ਪਰ ਹੁਣ ਕੋਵਿਡ ਖ਼ਤਮ ਹੋਣ ਕਾਰਨ ਆਨਲਾਈਨ ਸਿਸਟਮ ਬੰਦ ਕਰ ਦਿੱਤਾ ਗਿਆ ਹੈ
ਕ੍ਰਿਪਾ ਕਰਕੇ ਆਈਡੀ ਬਣਾਉਣ ਸਮੇਂ ਔਫਲਾਈਨ ਮੋਡ ਸਿਲੈਕਟ ਕੀਤਾ ਜਾਵੇ
ਰੀ -ਸ਼ਡਿਊਲ ਪੂਰਨ ਤੋਰ ਤੇ ਬੰਦ ਹੈ।

Log in

ਚੇਤਾਵਨੀ
ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਇਵਿੰਗ ਸਕਿਲਜ਼ ਮਾਹੂਆਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ(ਪੰਜਾਬ) ਵਿਖੇ ਨਵੇਂ ਹੈਵੀ ਡਰਾਇਵਿੰਗ ਲਾਇਸੰਸ ਹਾਸਲ ਕਰਨ ਜਾਂ ਪੁਰਾਣੇ ਹੈਵੀ ਲਾਇਸੰਸ ਰਿਨਿਯੂ ਕਰਵਾਉਣ ਹਿੱਤ ਟਰੇਨਿੰਗ ਸਰਟੀਫਿਕੇਟ ਪ੍ਰਾਪਤ ਕਰਨ ਲਈ ਰਜਿਸ਼ਟਰੇਸ਼ਨ ਕਰਵਾਉਣ ਵਾਲੇ ਸਮੂਹ ਇੱਛੁਕ ਵਿਅਕਤੀਆਂ ਦਾ ਇਸੰਟੀਚਿਉਟ ਵੱਲੋਂ ਸੁਆਗਤ ਕੀਤਾ ਜਾਂਦਾ ਹੈ ਅਤੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕਈ ਸ਼ਰਾਰਤੀ ਅਨਸਰਾਂ ਵੱਲੋਂ ਮੰਦ ਭਾਵਨਾ ਨਾਲ ਠੱਗੀ ਕਰਕੇ ਇਸਟੀਚਿਉਟ ਦੀ ਵੈਬ—ਸਾਈਟ ਹੈਕ ਕਰਨ ਉਪਰੰਤ ਮੋਟੀਆ ਰਕਮਾਂ ਲੈ ਕੇ ਜਾਅਲੀ ਟਰੇਨਿੰਗ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਜਾਅਲੀ ਸਰਟੀਫਿਕੇਟਾਂ ਦੀਆਂ ਪੁਲਿਸ ਵਿਭਾਗ ਅਤੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤਾ ਪ੍ਰਾਪਤ ਹੋ ਰਹੀਆ ਹਨ ਅਤੇ ਜਿਨ੍ਹਾਂ ਦੀ ਪੜਤਾਲ ਦੌਰਾਨ ਇਹ ਸਰਟੀਫਿਕੇਟ ਜਾਅਲੀ ਹੋਣ ਸਬੰਧੀ ਇੰਸਟੀਚਿਉਟ ਵੱਲੋਂ ਪੁਸ਼ਟੀ ਵੀ ਕੀਤੀ ਜਾ ਰਹੀ ਹੈ। ਇਸ ਲਈ ਟਰੇਨਿੰਗ ਸਰਟੀਫਿਕੇਟ ਪ੍ਰਾਪਤ ਕਰਨ ਦੇ ਸਮੂਹ ਇੱਛੁਕ ਵਿਅਕਤੀਆਂ ਨੂੰ ਸਚੇਤ ਕੀਤਾ ਜਾਂਦਾ ਹੈ ਕਿ ਉਹ ਟਰੇਨਿੰਗ ਸਰਟੀਫਿਕੇਟ ਹਾਸਲ ਕਰਨ ਲਈ ਰਜਿਸਟਰੇਸ਼ਨ ਕਰਵਾਉਣ ਸਮੇਂ ਅਧਿਕਾਰਤ— ਭਰੋਸੇਯੋਗ ਸਰੋਤ ਰਾਂਹੀ ਹੀ ਰਜਿਸ਼ਟਰੇਸ਼ਨ ਕਰਵਾਉਣ ਅਤੇ ਇੰਸਟੀਚਿਊਟ ਵਿਖੇ ਨਿੱਜੀ ਤੌਰ ਤੇ ਹਾਜਰ ਹੋ ਕੇ ਸਿਖਲਾਈ ਪ੍ਰਾਪਤ ਕਰਨ ਉਪਰੰਤ ਲੋੜੀਦਾ ਉਚਿਤ ਟਰੇਨਿੰਗ ਸਰਟੀਫਿਕੇਟ ਹਾਸਲ ਕਰਨ। ਕਿਸੇ ਵੀ ਅਣ—ਅਧਿਕਾਰਤ ਸਰੋਤ ਰਾਹੀਂ ਜਾਅਲੀ ਟਰੇਨਿੰਗ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਬੰਧਤ ਵਿਅਕਤੀ ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ।

ਧੰਨਵਾਦ